Welcome Back! Last you visited this page on 17-05-2024 at 10:40:50 AM.
Total Number of times you visited this page : 2
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385581
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 6 (Components of Computer)

ਪਾਠ - 6
ਕੰਪਿਊਟਰ ਦੇ ਵੱਖ-ਵੱਖ ਭਾਗ

ਅਭਿਆਸ (Exercise)


6) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਏ. ਐਲ. ਯੂ. ਬਾਰੇ ਵਿਸਥਾਰ ਨਾਲ ਲਿਖੋ।
  2. ਉੱਤਰ:- ਏ. ਐੱਲ. ਯੂ. (A.L.U.) ਦਾ ਪੂਰਾ ਨਾਮ ਹੈ ਅਰਥਮੈਟਿਕ ਲੌਜਿਕਲ ਯੂਨਿਟ। ਇਹ ਸੀ.ਪੀ.ਯੂ. ਦਾ ਮੁੱਖ ਭਾਗ ਹੈ ਅਤੇ ਇੱਥੇ ਗਣਿਤਕ ਅਤੇ ਲੌਜਿਕਲ ਕੰਮ ਕਰਵਾਏ ਜਾਂਦੇ ਹਨ। ਡਾਟੇ ਅਤੇ ਸੂਚਨਾਵਾਂ ਨੂੰ ਆਰਜੀ ਤੌਰ ਤੇ ਸਟੋਰ ਕਰਨ ਲਈ ਮੈਮਰੀ ਵਰਤੀ ਜਾਂਦੀ ਹੈ।
    ਏ.ਐੱਲ.ਯੂ. (A.L.U.) ਦੁਆਰਾ ਕਰਵਾਏ ਜਾਂਦੇ ਗਣਿਤਕ ਕੰਮ ਹਨ: -
    • ਜੋੜ (Add)
    • ਘਟਾਓ (Subtract)
    • ਗੁਣਾ (Multiply)
    • ਭਾਗ (Divide)
    ਏ.ਐੱਲ.ਯੂ. (A.L.U.) ਦੁਆਰਾ ਕਰਵਾਏ ਜਾਂਦੇ ਲੌਜਿਕਲ ਕੰਮ ਹਨ: -
    • ਤੋਂ ਘੱਟ (Less than)
    • ਤੋਂ ਵੱਧ (Greater than)
    • ਬਰਾਬਰ (Equal)
  3. ਕੰਪਿਊਟਰ ਦੇ ਬਲਾਕ ਚਿੱਤਰ ਦੀ ਵਿਆਖਿਆ ਕਰੋ।
  4. ਉੱਤਰ:- ਕੰਪਿਊਟਰ ਦੇ ਕੰਮ ਨੂੰ ਇੱਕ ਚਿੱਤਰ ਰਾਹੀਂ ਦਰਸਾਇਆ ਜਾ ਸਕਦਾ ਹੈ ਅਤੇ ਇਸ ਚਿੱਤਰ ਨੂੰ ਕੰਪਿਊਟਰ ਦਾ ਬਲਾਕ ਚਿੱਤਰ ਕਿਹਾ ਜਾਂਦਾ ਹੈ। ਇਹ ਹੇਠਾਂ ਦਿੱਤੇ ਅਨੁਸਾਰ ਹੁੰਦਾ ਹੈ: -
    ਚਿੱਤਰ:- ਕੰਪਿਊਟਰ ਦਾ ਬਲਾਕ ਚਿੱਤਰ।
    ਇਸ ਬਲਾਕ ਚਿੱਤਰ ਦੇ ਹੇਠਾਂ ਲਿਖੇ ਤਿੰਨ ਭਾਗ ਹਨ: -
    1. ਇਨਪੁੱਟ ਯੂਨਿਟ: ਇਸ ਯੂਨਿਟ ਦੀ ਵਰਤੋਂ ਕੰਪਿਊਟਰ ਨੂੰ ਇਨਪੁੱਟ ਦੇਣ ਲਈ ਕੀਤੀ ਜਾਂਦੀ ਹੈ। ਕੀ-ਬੋਰਡ, ਮਾਊਸ ਅਤੇ ਮਾਈਕ ਆਦਿ ਕੰਪਿਊਟਰ ਦੇ ਮੁੱਖ ਇਨਪੁੱਟ ਯੂਨਿਟ ਹਨ।
    2. ਸੀ.ਪੀ.ਯੂ.: ਇਸ ਦਾ ਪੂਰਾ ਨਾਮ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ। ਇਸ ਦੇ ਤਿੰਨ ਭਾਗ ਹੁੰਦੇ ਹਨ। 1) ਅਰਥਮੈਟਿਕ ਲੌਜਿਕਲ ਯੂਨਿਟ (ਏ.ਐੱਲ.ਯੂ) 2) ਕੰਟਰੋਲ ਯੂਨਿਟ (ਸੀ.ਯੂ.) ਅਤੇ 3) ਮੈਮਰੀ। ਸੀ.ਪੀ.ਯੂ. ਡਾਟੇ ਨੂੰ ਪ੍ਰੋਸੈਸ ਕਰਦਾ ਹੈ ਅਤੇ ਨਤੀਜਾ ਦਿੰਦਾ ਹੈ।
    3. ਆਊਟਪੁੱਟ ਯੂਨਿਟ: ਇਸ ਯੂਨਿਟ ਰਾਹੀਂ ਅਸੀਂ ਆਊਟਪੁੱਟ ਜਾਂ ਨਤੀਜਾ ਪ੍ਰਾਪਤ ਕਰਦੇ ਹਾਂ। ਮੋਨੀਟਰ, ਪ੍ਰਿੰਟਰ ਅਤੇ ਸਪੀਕਰ ਆਦਿ ਮੁੱਖ ਆਊਟਪੁਟ ਯੂਨਿਟ ਹਨ।
  5. ਮੈਮਰੀ ਕੀ ਹੁੰਦੀ ਹੈ? ਇਸ ਦੀਆਂ ਕਿਸਮਾਂ ਦੱਸੋ।
  6. ਉੱਤਰ:- ਮੈਮਰੀ - ਮੈਮਰੀ ਕੰਪਿਊਟਰ ਦੀ ਯਾਦਦਾਸ਼ਤ ਹੁੰਦੀ ਹੈ। ਇੱਥੇ ਸੂਚਨਾ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਮੈਮਰੀ ਨੂੰ ਮੁੱਖ ਰੂਪ ਵਿੱਚ ਹੇਠਾਂ ਲਿਖੀਆਂ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ: -
    1. ਪ੍ਰਾਇਮਰੀ ਮੈਮਰੀ - ਇਸ ਨੂੰ ਅੰਦਰੂਨੀ ਜਾਂ ਮੁੱਖ ਮੈਮਰੀ ਵੀ ਕਿਹਾ ਜਾਂਦਾ ਹੈ। ਪ੍ਰੋਸੈਸਰ ਇਸ ਤੱਕ ਸਿੱਧੀ ਪਹੁੰਚ ਰੱਖਦਾ ਹੈ। ਇਸ ਨੂੰ ਹੇਠਾਂ ਲਿਖੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: -
      • ਰੈਮ (ਰੈਂਡਮ ਅਕਸੈੱਸ ਮੈਮਰੀ)
      • ਰੋਮ (ਰੀਡ ਓਨਲੀ ਮੈਮਰੀ)
    2. ਸੈਕੰਡਰੀ ਮੈਮਰੀ - ਇਸ ਨੂੰ ਬਾਹਰੀ ਜਾਂ ਸਹਾਇਕ ਮੈਮਰੀ ਵੀ ਕਿਹਾ ਜਾਂਦਾ ਹੈ। ਇਹ ਰਫਤਾਰ ਵਿੱਚ ਪ੍ਰਾਇਮਰੀ ਮੈਮਰੀ ਨਾਲੋਂ ਘੱਟ ਗਤੀ ਵਾਲੀ ਅਤੇ ਸਸਤੀ ਹੁੰਦੀ ਹੈ, ਪਰ ਡਾਟੇ ਨੂੰ ਵੱਡੀ ਮਾਤਰਾ ਵਿੱਚ ਸਟੋਰ ਕਰ ਸਕਦੀ ਹੈ। ਇਸ ਦੀਆਂ ਮੁੱਖ ਕਿਸਮਾਂ ਹਨ: -
      • ਫਲੌਪੀ ਡਿਸਕ
      • ਹਾਰਡ ਡਿਸਕ
      • ਸੀ.ਡੀ. (ਕੰਪੈਕਟ ਡਿਸਕ)
      • ਡੀ.ਵੀ.ਡੀ. (ਡਿਜੀਟਲ ਵੀਡਿਓ ਡਿਸਕ)
      • ਪੈੱਨ ਡਰਾਈਵ
      • ਮੈਮਰੀ ਕਾਰਡ ਆਦਿ।
  7. ਕੰਟਰੋਲ ਯੂਨਿਟ ਦੀ ਵਿਆਖਿਆ ਕਰੋ।
  8. ਉੱਤਰ:- ਕੰਟਰੋਲ ਯੂਨਿਟ (C.U.) - ਕੰਟਰੋਲ ਯੂਨਿਟ ਦਾ ਕੰਮ ਕੰਪਿਊਟਰ ਦੇ ਵੱਖ-ਵੱਖ ਭਾਗਾਂ ਅਤੇ ਕੰਮਾਂ ਨੂੰ ਕੰਟਰੋਲ ਕਰਨਾ ਹੈ। ਇਹ ਇਨਪੁੱਟ ਯੂਨਿਟ ਨੂੰ ਡਾਟਾ ਪ੍ਰਾਪਤ ਕਰਨ ਲਈ ਕਹਿੰਦਾ ਹੈ। ਇਹ ਡਾਟੇ ਨੂੰ ਸਟੋਰ ਕਰਨ ਬਾਰੇ ਹਦਾਇਤਾਂ ਦਿੰਦਾ ਹੈ। ਇਹ ਡਾਟੇ ਉੱਤੇ ਪ੍ਰੋਸੈਸਿੰਗ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਸ ਦੀ ਮਦਦ ਨਾਲ ਨਤੀਜੇ ਪੈਦਾ ਹੁੰਦੇ ਹਨ। ਇਸ ਪ੍ਰਕਾਰ ਇਹ ਕੰਪਿਊਟਰ ਦੇ ਵੱਖ-ਵੱਖ ਭਾਗਾਂ ਵਿਚਕਾਰ ਤਾਲਮੇਲ ਬਣਾਉਂਦਾ ਹੈ।
  9. ਸੀ.ਪੀ.ਯੂ. ਕੀ ਹੁੰਦਾ ਹੈ? ਇਸ ਦੇ ਭਾਗਾਂ ਦੇ ਨਾਮ ਲਿਖੋ।
  10. ਉੱਤਰ:- ਸੀ.ਪੀ.ਯੂ. (CPU) - ਦਾ ਪੂਰਾ ਨਾਮ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ। ਇਹ ਕੰਪਿਊਟਰ ਦਾ ਦਿਮਾਗ ਹੁੰਦਾ ਹੈ ਅਤੇ ਇਸ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ। ਇਹ ਇਨਪੁੱਟ ਲੈਂਦਾ ਹੈ ਅਤੇ ਉਸ ਉੱਤੇ ਪ੍ਰੋਸੈਸਿੰਗ ਕਰਦਾ ਹੈ। ਪ੍ਰੋਸੈਸਿੰਗ ਤੋਂ ਬਾਅਦ ਆਊਟਪੁੱਟ ਦਿੰਦਾ ਹੈ। ਸੀ.ਪੀ.ਯੂ. ਦੇ ਹੇਠਾਂ ਲਿਖੇ ਤਿੰਨ ਭਾਗ ਹੁੰਦੇ ਹਨ: -
    1. ਏ. ਐੱਲ. ਯੂ. (ਅਰਥਮੈਟਿਕ ਲੌਜਿਕਲ ਯੂਨਿਟ)
    2. ਸੀ.ਯੂ. (ਕੰਟਰੋਲ ਯੂਨਿਟ)
    3. ਮੈਮਰੀ।

SmartStudies.in © 2012-2023